ਨੂਰਮਹਿਲ ਪ੍ਰੈੱਸ ਕਲੱਬ ਦਾ ਗਠਨ ਗੁਰਦੀਪ ਸਿੰਘ ਲਾਲੀ ਚੇਅਰਮੈਨ, ਅਨਮੋਲ ਸਿੰਘ ਚਾਹਲ ਪ੍ਰਧਾਨ ਅਤੇ ਜਸਵਿੰਦਰ ਸਿੰਘ ਲਾਂਬਾ ਜ. ਸਕੱਤਰ ਚੁਣੇ ਗਏ
ਨੂਰਮਹਿਲ, 14 ਅਪ੍ਰੈਲ (ਸੋਨੂੰ ਚਾਹਲ) ਨੂਰਮਹਿਲ ਕਸਬੇ ਦੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਪੱਤਰਕਾਰ ਭਾਈਚਾਰੇ ਦੀ ਆਨਲਾਈਨ ਮੀਟਿੰਗ ਹੋਈ ਜਿਸ ਵਿੱਚ ‘ਨੂਰਮਹਿਲ ਪ੍ਰੈਸ ਕਲੱਬ’ ਦਾ ਗਠਨ ਕੀਤਾ ਗਿਆ। ਮੀਟਿੰਗ ਵਿੱਚ ਦਿਲਬਾਗ ਸਿੰਘ ਨੂੰ ਸਰਪ੍ਰਸਤ, ਐਡਵੋਕੇਟ ਗੁਰਦੀਪ ਸਿੰਘ ਲਾਲੀ ਨੂੰ ਚੇਅਰਮੈਨ ਅਤੇ ਕਾਨੂੰਨੀ ਸਲਾਹਕਾਰ, ਅਨਮੋਲ ਸਿੰਘ ਚਾਹਲ ਨੂੰ ਪ੍ਰਧਾਨ, ਰਾਜ ਬਹਾਦਰ ਸੰਧੀਰ ਨੂੰ ਉਪ ਪ੍ਰਧਾਨ, ਜਸਵਿੰਦਰ ਸਿੰਘ ਲਾਂਬਾ ਨੂੰ ਜਨਰਲ ਸਕੱਤਰ, ਸੌਰਵ ਕੁਮਾਰ ਉਰਫ ਲਵਲੀ ਨੂੰ ਖਜਾਨਚੀ ਅਤੇ ਗੁਰਪ੍ਰੀਤ ਰੰਧਾਵਾ ਨੂੰ ਪੀ ਆਰ ਓ ਚੁਣਿਆ ਗਿਆ। ਚੇਅਰਮੈਨ ਗੁਰਦੀਪ ਲਾਲੀ ਅਤੇ ਪ੍ਰਧਾਨ ਚਾਹਲ ਨੇ ਗੱਲਬਾਤ ਕਰਦਿਆਂ ਪ੍ਰੈਸ ਕਲੱਬ ਦੇ ਗਠਨ ਤੇ ਸਮੂਹ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਲੱਬ ਂ ਇਲਾਕੇ ਭਰ ਦੀਆਂ ਸਮੱਸਿਆਵਾਂ ਅਤੇ ਲੋਕ ਮੰਗਾ ਨੂੰ ਪ੍ਰੱੈਸ ਰਾਂਹੀ ਉਜਾਗਰ ਕਰਕੇ ਸਰਕਾਰ ਤੱਕ ਪਹੁੰਚਾਵੇਗੀ। ਇਸ ਤੋਂ ਇਲਾਵਾ ਸਮਾਜ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਂਦਿਆ ਲੋਕਾਂ ਦੀ ਸਹੂਲਤ ਵਾਸਤੇ ਕਲੱਬ ਵਲੋਂ ਲੋਕਾਂ ਨੂੰ ਨੰਬਰ 9653483001, 9417120705,98141-25525 ਜਾਰੀ ਕਰਦੇ ਹੋਏ ਕਿਹਾ ਕਿ ਜ਼ਰੂਰਤ ਪੈਣ ਤੇ ਤੁਸੀਂ ਕਲੱਬ ਨਾਲ ਸੰਪਰਕ ਕਰ ਸਕਦੇ ਹੋ। ਇਸ ਮੌਕੇ ਬਾਲ ਕ੍ਰਿਸ਼ਨ ਬਾਲੀ, ਰਵਿੰਦਰ ਭਾਰਦਵਾਜ, ਸੋਨੂੰ ਚਾਹਲ, ਰਾਜੀਵ ਜੋਸ਼ੀ, ਹੰਸ ਰਾਜ ਜੰਡਿਆਲਾ, ਅਵਤਾਰ ਚੰਦ, ਪਾਰਸ ਨਈਅਰ, ਪ੍ਰਿੰਸ ਅਰੋੜਾ, ਪਾਰਸ ਢੀਂਗਰਾ, ਗੁਰਜੀਤ ਤਲਵਣ, ਭੁਪਿੰਦਰ ਕੁਮਾਰ ਸੋਨੂੰ, ਸੋਨੂੰ ਬਹਾਦਰਪੁਰੀ, ਦੀਕਸ਼ਿਤ ਕੋਹਲੀ ਮੈਂਬਰ ਚੁਣੇ ਗਏ।
.jpg)








.jpg)
.jpeg)

.jpeg)

.jpeg)
